ਇੱਕ ਠੇਕਾ ਤੇ ਦੋਨਾਂ 'ਚ ਨਸ਼ਾ ਕੁੜੇ ਦੱਸ ਦੇ ਕੀ ਮੁੱਲ ਤੇਰੀ ਸਹੇਲੀ ਦੇ ਖ਼ਤ ਮੋੜੇ ਦਾ ਜਿਵੇਂ ਸੱਜਰੀ ਬਹੁ ਦਾ ਚਾਅ ਹੁੰਦਾ ਚਾਅ ਤੇਰੇ 'ਤੇ ਚੜ੍ਹੀ ਜਵਾਨੀ ਨੂੰ। ਸਾਡਾ ਵੀ ਹਾਏ ਜੀ ਕਰਦਾ ਹਿੱਕ ਨਾਲ ਲਾਵੇਂ ਦਿੱਤੀ ਨਿਸ਼ਾਨੀ ਨੂੰ। ਤੂੰ ਹੀ ਬੇੜਾ ਪਾਰ ਲਾਉਣਾ 'ਅਰਸ਼' ਸ਼ੁਦਾਈ ਭੋਲੇ ਦਾ ਇੱਕ ਠੇਕਾ ਤੇ ਦੂਜਾ ਘਰ ਤੇਰਾ ਦੋਨਾਂ 'ਚ ਨਸ਼ਾ ਕੁੜੇ ਲੋੜੇ ਦਾ ਇੱਕ ਕੌਲੇ ਉੱਤੇ ਵੇਲ ਕੁੜੇ ਜਿਹੜੀ ਸੱਪ ਦੇ ਵਾਂਗੂ ਲਿਪਟੀ ਨੀ। ਸੁਰਗਾਂ ਦਾ ਝੂਟਾ ਦੇ ਜਾਂਦੀ ਇੱਕ ਮੋੜ 'ਤੇ ਰੱਖੀ ਖਿੜਕੀ ਨੀ। ਤੇਰੇ ਪਰਛਾਵੇਂ ਮੂਹਰੇ ਆ ਭਾਅ ਸਸਤਾ ਫ਼ੀਮ ਦੇ ਤੋਲੇ ਦਾ। ਇੱਕ ਠੇਕਾ ਤੇ ਦੂਜਾ ਘਰ ਤੇਰਾ ਦੋਨਾਂ 'ਚ ਨਸ਼ਾ ਕੁੜੇ ਲੋੜੇ ਦਾ ਜਦ ਪੂਰਾ ਖੁੱਲ੍ਹਦਾ ਗੇਟ ਕੁੜੇ ਵਿਹੜੇ ਵਿੱਚ ਫਿਰਦੀ ਦਿਸਦੀ ਐਂ। ਅੱਖ ਤੇਰੀ ਵੀ ਤਾਂ ਦੱਸਦੀ ਆ ਤੂੰ ਵੀ ਇਸ਼ਕ ਪੜ੍ਹਾਈਆਂ ਸਿੱਖਦੀ ਐਂ। ਹੀਰ ਨੂੰ ਸੈਦਾ ਨਾ ਲੈਜੇ ਡਰ ਏਹੀ ਆ ਬੱਸ ਝੋਰੇ ਦਾ। ਇੱਕ ਠੇਕਾ ਤੇ ਦੂਜਾ ਘਰ ਤੇਰਾ ਦੋਨਾਂ 'ਚ ਨਸ਼ਾ ਕੁੜੇ ਲੋੜੇ ਦਾ ਇੱਕ ਪੜ੍ਹਨ ਸਕੂਲੇ ਜਾਨੀ ਐਂ ਤੇ ਮੱਟੀ 'ਤੇ ਟੇਕੇ ਮੱਥਾ ਨੀ। ਜੀ ਕਰਦਾ ਜਾ ਕੇ ਪੁੱਛ ਲਵਾਂ ਇਹ ਖੇਡ ਕੇ ਦੇਖਾਂ ਸੱਟਾ ਨੀ। ਰਲ ਮਿਲ 'ਕੱਠੇ ਕੱਟ ਲਾਂਗੇ ਪਿੰਡ ਸ਼ਹਿਣਾ ਹੋਣਾ ਸਹੁਰੇ ਦਾ। ਇੱਕ ਠੇਕਾ ਤੇ ਦੂਜਾ ਘਰ ਤੇਰਾ ਦੋਨਾਂ 'ਚ ਨਸ਼ਾ ਕੁੜੇ ਲੋੜੇ ਦਾ