ਤੇਰੀ ਮੇਰੀ ਯਾਰੀ ਮੱਥੇ ਟੇਕੇ ਮੈਂ ਮਜ਼੍ਹਾਰਾਂ, ਪਾਠ ਬੜੇ ਪੜ੍ਹੇ। ਏਹੇ ਜਾਤਾਂ ਦੇ ਮਸਲੇ ਵੇ, ਆਣ ਮੂਹਰੇ ਖੜ੍ਹੇ। ਏਹੇ ਜਾਤਾਂ ਦੇ ਮਸਲੇ ਵੇ, ਆਣ ਮੂਹਰੇ ਖੜ੍ਹੇ। ਹੁਣ ਤੇਰੀ ਮੈਨੂੰ ਰਹਿੰਦੀ, ਬੱਸ ਸੋਹਣਿਆ ਖ਼ੁਮਾਰੀ... ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ ਮਾਪਿਆਂ ਨੇ ਜੰਮੀ ਸੀ ਮੈਂ, ਲੈਣ ਲਈ ਲਾਹਾ। ਗੱਲਾਂ ਕਰੇ ਕਰੀ ਜਾਣ, ਇਹਦਾ ਵੱਢ ਦਿਓ ਫਾਹਾ। ਗੱਲਾਂ ਕਰੇ ਕਰੀ ਜਾਣ, ਇਹਦਾ ਵੱਢ ਦਿਓ ਫਾਹਾ। ਮਾਨਾ ਛੱਡ ਨਾ ਤੂੰ ਜਾਵੀਂ, ਕਿਤੇ ਕਰਕੇ ਗਦਾਰੀ... ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ! ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ! ਆਉਂਦੇ ਮੰਦੜੇ ਖ਼ਿਆਲ ਜਦੋਂ, ਆਥਣੇ ਜੇ ਸੋਚਾਂ। ਰਾਤਾਂ ਨੂੰ ਲੱਗ ਜਾਣ ਮੇਰੇ, ਮੇਹਣੇ ਦੀਆਂ ਜੋਕਾਂ। ਰਾਤਾਂ ਨੂੰ ਲੱਗ ਜਾਣ ਮੇਰੇ, ਮੇਹਣੇ ਦੀਆਂ ਜੋਕਾਂ। ਕਿਤੇ ਆ ਕੇ ਮੈਨੂੰ ਲੈ ਜਾ, ਨਹੀਂ ਤਾਂ ਮਰਜੂੰ ਕਵਾਰੀ... ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ! ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ! ਰਹਿਗੀ ਚਿਹਰੇ 'ਤੇ ਉਦਾਸੀ ਹੁਣ, ਕੋਹਾਂ ਦੂਰ ਸੰਗਾਂ। ਮੈਨੂੰ ਜਾਪਦੀਆਂ ਵੈਰੀ ਮੇਰੇ, ਘਰ ਦੀਆਂ ਕੰਧਾਂ। ਮੈਨੂੰ ਜਾਪਦੀਆਂ ਵੈਰੀ ਮੇਰੇ, ਘਰ ਦੀਆਂ ਕੰਧਾਂ। "ਸ਼ਹਿਣੇ" ਦਿਨ ਹਾਏ ਕਟਾ ਦੇ, ਰੱਬਾ ਬੱਸ ਇੱਕ ਵਾਰੀ... ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ! ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ! ਏਹੇ ਲੋਕਾਂ ਨੂੰ ਪਸੰਦ ਨਹੀਂ, ਚੰਨਾ ਤੇਰੀ ਮੇਰੀ ਯਾਰੀ!